ਯੂ. ਐਸ. ਡਿਪਾਰਟਮੈਂਟ ਔਫ਼ ਹੋਮਲੈਂਡ ਸਿਕਿਓਰਿਟੀ ਦਾ ਨਾਗਰਿਕ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾਵਾਂ ਦਾ ਦਫ਼ਤਰ (DHS CRCL) ਅਤੇ ਫੈਡਰਲ ਐਮਰਜੈਂਸੀ ਮੈਨਜਮੈਂਟ ਏਜੰਸੀ ਦਾ ਸਮਾਨ ਅਧਿਕਾਰਾਂ ਦਾ ਦਫ਼ਤਰ (FEMA OER) 1964 ਦੇ ਨਾਗਰਿਕ ਅਧਿਕਾਰਾਂ ਦੇ ਅਧਿਨਿਯਮ ਦੇ ਟਾਈਟਲ VI, 42 U.S.C. § 2000d, ਅਤੇ ਹੋਰ, ਅਤੇ ਇਸਨੂੰ ਲਾਗੂ ਕਰਨ ਵਾਲੇ ਵਿਨਿਯਮਾਂ 6 C.F.R. ਹਿੱਸਾ 21 ਅਤੇ 44 C.F.R. ਹਿੱਸਾ 7 (ਟਾਈਟਲ VI) ਨੂੰ ਲਾਗੂ ਕਰਦੇ ਹਨ। ਟਾਈਟਲ VI ਜਾਤੀ, ਰੰਗ, ਜਾਂ ਰਾਸ਼ਟਰੀ ਮੂਲ ਦੇ ਅਧਾਰ 'ਤੇ ਪ੍ਰਾਪਤ ਕਰਨ ਵਾਲਿਆਂ ਦੇ ਸੰਘੀ ਤੌਰ ਤੇ ਵਿੱਤੀ ਤੌਰ ਤੇ ਨਿੱਧੀਗਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਭੇਦਭਾਵ ਕਰਨ ਨੂੰ ਵਰਜਿਤ ਕਰਦਾ ਹੈ। ਇਹ ਤੱਥ ਸ਼ੀਟ ਉਨ੍ਹਾਂ ਤਰੀਕਿਆਂ ਦਾ ਵੇਰਵਾ ਦਿੰਦੀ ਹੈ ਜੋ ਟਾਈਟਲ VI ਨਾਲ ਉਨ੍ਹਾਂ ਵਿਅਕਤੀਆਂ ਨੂੰ ਕਵਰ ਕਰਦੇ ਹਨ ਜਿੰਨਾਂ ਦੀ ਪਛਾਣ ਬੋਧੀ, ਈਸਾਈ, ਹਿੰਦੂ, ਯਹੂਦੀ, ਮੁਸਲਮਾਨ, ਸਿੱਖ ਜਾਂ ਕਿਸੇ ਹੋਰ ਧਾਰਮਿਕ ਸਮੂਹ ਦੇ ਹਿੱਸੇ ਦੇ ਤੌਰ ਤੇ ਕੀਤੀ ਜਾਂਦੀ ਹੈ ਜਾਂ ਉਹ ਮੰਨੇ ਜਾਂਦੇ ਹਨ।[i]
ਟਾਈਟਲ VI ਦੀ ਭੇਦਭਾਵ ਕੀਤੇ ਜਾਣ ਤੋਂ ਸੁਰੱਖਿਆਵਾਂ:
- ਟਾਈਟਲ VI ਦੀ ਨਸਲ, ਰੰਗ, ਜਾਂ ਰਾਸ਼ਟਰੀ ਮੂਲ ਦੇ ਵਿਤਕਰੇ ਤੋਂ ਸੁਰੱਖਿਆ ਉਹਨਾਂ ਵਿਅਕਤੀਆਂ ਤੱਕ ਵਿਸਤ੍ਰਿਤ ਹੈ ਜੋ ਉਹਨਾਂ ਦੇ ਅਸਲ ਜਾਂ ਮੰਨੇ ਜਾਣ ਦੇ ਅਧਾਰ ਤੇ, ਉਤਪੀੜਨ ਸਮੇਤ, ਵਿਤਕਰੇ ਦਾ ਅਨੁਭਵ ਕਰਦੇ ਹਨ: (i) ਸਾਂਝੀ ਵੰਸ਼ ਜਾਂ ਨਸਲੀ ਵਿਸ਼ੇਸ਼ਤਾਵਾਂ; ਜਾਂ (ii) ਪ੍ਰਮੁੱਖ ਧਰਮ ਜਾਂ ਵੱਖਰੀ ਧਾਰਮਿਕ ਪਛਾਣ ਵਾਲੇ ਦੇਸ਼ ਵਿੱਚ ਨਾਗਰਿਕਤਾ ਜਾਂ ਰਿਹਾਇਸ਼।
- ਟਾਈਟਲ VI ਕਿਸੇ ਵੀ ਧਰਮ ਦੇ ਵਿਅਕਤੀ ਦੇ ਵਿਰੁੱਧ ਨਸਲ, ਰੰਗ ਜਾਂ ਰਾਸ਼ਟਰੀ ਮੂਲ ਦੇ ਆਧਾਰ ਤੇ ਵਿਤਕਰਾ ਕੀਤੇ ਜਾਣ ਨੂੰ ਵਰਜਿਤ ਕਰਦਾ ਹੈ, ਜਿਸ ਵਿੱਚ ਉਹ ਸਾਰੇ ਸ਼ਾਮਿਲ ਹਨ ਜੋ ਬੋਧੀ, ਈਸਾਈ, ਹਿੰਦੂ, ਯਹੂਦੀ, ਮੁਸਲਿਮ, ਸਿੱਖ, ਜਾਂ ਕਿਸੇ ਹੋਰ ਧਾਰਮਿਕ ਵਿਸ਼ਵਾਸ ਨਾਲ ਸੰਬੰਧਿਤ ਹਨ। ਅਜਿਹੇ ਭੇਦਭਾਵ ਦੇ ਕੁਝ ਉਦਾਹਰਨਾਂ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਇਨ੍ਹਾਂ ਦੇ ਅਧਾਰ ਤੇ ਕੀਤੇ ਜਾ ਸਕਦੇ ਹਨ:
- ਜਾਤੀਗਤ, ਨਸਲੀ, ਜਾਂ ਜੱਦੀ-ਪੁਸ਼ਤੀ ਅਪਸ਼ਬਦ ਜਾਂ ਰੂੜ੍ਹੀਵਾਦੀ ਧਾਰਨਾਵਾਂ;
- ਸਰੀਰਕ ਦਿੱਖ, ਚਮੜੀ ਦਾ ਰੰਗ, ਸਰੀਰਕ ਵਿਸ਼ੇਸ਼ਤਾਵਾਂ, ਜਾਂ ਨਸਲੀ ਅਤੇ ਧਾਰਮਿਕ ਪਰੰਪਰਾਵਾਂ ਨੂੰ ਦਰਸਾਉਣ ਵਾਲੇ ਪਹਿਰਾਵੇ ਦੀ ਸ਼ੈਲੀ ਸਮੇਤ;
- ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣਾ ਜਾਂ ਕਿਸੇ ਖਾਸ ਵਿਦੇਸ਼ੀ ਲਹਿਜ਼ੇ ਜਾਂ ਮੌਖਿਕ ਹਾਵ-ਭਾਵ ਨਾਲ; ਜਾਂ
- ਆਮ ਤੌਰ 'ਤੇ ਕਿਸੇ ਖਾਸ ਸਾਂਝੀ ਵੰਸ਼ ਜਾਂ ਜਾਤੀ ਨਾਲ ਜੁੜਿਆ ਕੋਈ ਨਾਮ ਹੋਣਾ।
- ਕਿਉਂਕਿ ਟਾਈਟਲ VI ਧਾਰਮਿਕ ਵਿਤਕਰੇ ਤੋਂ ਵਿਅਕਤੀਆਂ ਦੀ ਰੱਖਿਆ ਨਹੀਂ ਕਰਦਾ, ਇਸ ਲਈ ਸੰਘੀ ਸਹਾਇਤਾ ਪ੍ਰਾਪਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਵਿਸ਼ੇਸ਼ ਤੌਰ 'ਤੇ ਧਾਰਮਿਕ ਵਿਤਕਰੇ 'ਤੇ ਆਧਾਰਿਤ ਸ਼ਿਕਾਇਤਾਂ ਪ੍ਰਾਪਤ ਕਰਨ 'ਤੇ DHS ਹੇਠਾਂ ਦਿੱਤੇ ਕਦਮ ਚੁੱਕਦਾ ਹੈ:[ii]
- DHS CRCL ਅਤੇ/ਜਾਂ FEMA OER ਸ਼ਿਕਾਇਤ ਦੀ ਸਮੀਖਿਆ ਕਰਦਾ ਹੈ ਅਤੇ ਇਹ ਨਿਰਧਾਰਿਤ ਕਰਦਾ ਹੈ ਕਿ ਕੀ ਹੋਰ DHS ਕਾਨੂੰਨੀ ਅਧਿਕਾਰੀ ਲਾਗੂ ਹੁੰਦੇ ਹਨ;[iii]
- ਜੇ ਨਹੀਂ, ਤਾਂ DHS ਯੂ. ਐਸ. ਡਿਪਾਰਟਮੈਂਟ ਔਫ਼ ਜਸਟਿਸ (DOJ) ਨਾਲ ਤਾਲਮੇਲ ਕਰਦਾ ਹੈ ਕਿ ਕੀ DOJ ਜਾਂ ਕਿਸੇ ਹੋਰ ਸੰਘੀ ਏਜੰਸੀ ਨੂੰ ਖੇਤਰਾਧਿਕਾਰ ਪ੍ਰਾਪਤ ਹੈ।
ਉਹਨਾਂ ਘਟਨਾਵਾਂ ਦੇ ਉਦਾਹਰਨ ਜੋ ਵਿਅਕਤੀਗਤ ਤੱਥਾਂ ਅਤੇ ਹਾਲਤਾਂ ਦੇ ਅਧਾਰ ਤੇ, ਟਾਈਟਲ VI ਦੀਆਂ ਚਿੰਤਾਵਾਂ ਨੂੰ ਵਧਾ ਸਕਦੇ ਹਨ:[iv]
ਕੋਈ ਵਿਅਕਤੀ ਕੀ ਕਰ ਸਕਦਾ ਹੈ ਜੇਕਰ ਉਹ ਮੰਨਦਾ ਹੈ ਕਿ ਉਸ ਨੇ ਸਾਂਝੇ ਵੰਸ਼ ਜਾਂ ਨਸਲੀ ਵਿਸ਼ੇਸ਼ਤਾਵਾਂ ਦੇ ਅਧਾਰ ਤੇ ਵਿਤਕਰੇ ਦਾ ਅਨੁਭਵ ਕੀਤਾ ਹੈ?
ਕੋਈ ਵੀ ਵਿਅਕਤੀ ਜੋ ਮੰਨਦਾ/ਦੀ ਹੈ ਕਿ ਉਹਨਾਂ ਨਾਲ ਵਿਤਕਰਾ ਕੀਤਾ ਗਿਆ ਹੈ, ਉਹ DHS CRCL ਕੋਲ ਵਿਤਕਰੇ ਦੀ ਸ਼ਿਕਾਇਤ ਦਰਜ ਕਰ ਸਕਦਾ/ਦੀ ਹੈ। ਸ਼ਿਕਾਇਤ ਦਰਜ ਕਰਨ ਲਈ, https://www.dhs.gov/file-civil-rights-complaint 'ਤੇ ਜਾਓ। FEMA ਫੰਡਿੰਗ ਦੇ ਪ੍ਰਾਪਤਕਰਤਾਵਾਂ ਦੇ ਖਿਲਾਫ਼ ਸ਼ਿਕਾਇਤਾਂ FEMA OER ਨਾਲ ਵੀ ਦਾਇਰ ਕੀਤੀਆਂ ਜਾ ਸਕਦੀਆਂ ਹਨ। FEMA OER ਨਾਲ ਸ਼ਿਕਾਇਤ ਦਰਜ ਕਰਨ ਲਈ, https://www.fema.gov/about/offices/equal-rights/civil-rights#Complaints 'ਤੇ ਜਾਓ।
ਵਧੀਕ ਸਰੋਤ
ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਤਕਨੀਕੀ ਸਹਾਇਤਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ DHS CRCL ਦੀ ਵੈੱਬਸਾਈਟ 'ਤੇ ਜਾਓ: https://www.dhs.gov/CRCL. ਤੁਸੀਂ ਸਾਡੇ ਨਾਲ crcl@hq.dhs.gov 'ਤੇ ਵੀ ਸੰਪਰਕ ਕਰ ਸਕਦੇ ਹੋ। ਤੁਸੀਂ FEMA OER ਨਾਲ FEMA-CivilRightsOffice@fema.dhs.gov 'ਤੇ ਵੀ ਸੰਪਰਕ ਕਰ ਸਕਦੇ ਹੋ।
ਭਾਸ਼ਾ ਸੇਵਾਵਾਂ ਲਈ, ਜਿਸ ਵਿੱਚ ਜਨਤਕ ਤੌਰ 'ਤੇ ਉਪਲਬਧ DHS CRCL ਦਸਤਾਵੇਜ਼ ਦਾ ਲਿਖਤੀ ਅਨੁਵਾਦ ਜਾਂ ਮੌਖਿਕ ਵਿਆਖਿਆ ਸ਼ਾਮਲ ਹੈ, ਜਾਂ ਬ੍ਰੇਲ ਜਾਂ ਵੱਡੇ ਪ੍ਰਿੰਟ ਵਰਗੇ ਵਿਕਲਪਿਕ ਫਾਰਮੈਟਾਂ ਵਿੱਚ ਦਸਤਾਵੇਜ਼ਾਂ ਦੀ ਬੇਨਤੀ ਕਰਨ ਲਈ, ਕਿਰਪਾ ਕਰਕੇ ਸਾਡੇ ਨਾਲ crcl@hq.dhs.gov 'ਤੇ ਸੰਪਰਕ ਕਰੋ।
- ਇੱਕ ਯਹੂਦੀ ਵਿਦਿਆਰਥੀ ਇੱਕ ਸਾਮੂਦਾਇਕ ਸੰਸਥਾ ਵਿੱਚ ਇੱਕ ਸ਼ੁਰੂਆਤੀ ਨਾਗਰਿਕਤਾ ਦੀ ਤਿਆਰੀ ਦੀ ਕਲਾਸ ਵਿੱਚ ਹਾਜ਼ਰ ਹੁੰਦਾ ਹੈ ਜਿਸਨੂੰ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੁਆਰਾ ਫੰਡ ਦਿੱਤਾ ਜਾਂਦਾ ਹੈ। ਸਿਖਿਆਰਥੀ ਵਿਦਿਆਰਥੀ ਦੇ ਨਾਮ 'ਤੇ ਟਿੱਪਣੀ ਕਰਦਾ ਹੈ, ਯਹੂਦੀ ਲੋਕਾਂ ਬਾਰੇ ਅਪਮਾਨਜਨਕ ਟਿੱਪਣੀ ਕਰਦਾ ਹੈ, ਅਤੇ ਵਿਦਿਆਰਥੀ ਨੂੰ ਕਹਿੰਦਾ ਹੈ ਕਿ ਉਹ ਹੋਰ ਇਜ਼ਰਾਈਲੀ ਪ੍ਰਵਾਸੀਆਂ ਵਾਲੀ ਕਲਾਸ ਵਿੱਚ ਵਧੇਰੇ ਆਰਾਮਦਾਇਕ ਮਹਿਸੂਸ ਕਰ ਸਕਦੇ ਹਨ।
- ਹਾਲ ਹੀ ਵਿੱਚ ਆਏ ਤੂਫਾਨ ਕਾਰਨ ਉਹਨਾਂ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ, ਇੱਕ ਸਿੱਖ ਪਰਿਵਾਰ FEMA ਤੋਂ ਫੰਡ ਪ੍ਰਾਪਤ ਕਰਨ ਵਾਲੀ ਇੱਕ ਗੈਰ-ਲਾਭਕਾਰੀ ਸੰਸਥਾ ਦੁਆਰਾ ਚਲਾਏ ਜਾ ਰਹੇ ਇੱਕ ਸਥਾਨਕ ਐਮਰਜੈਂਸੀ ਸ਼ੈਲਟਰ ਵਿੱਚ ਚਲਾ ਜਾਂਦਾ ਹੈ। ਪਹੁੰਚਣ ਤੋਂ ਕੁਝ ਹੀ ਦੇਰ ਬਾਅਦ, ਸ਼ੈਲਟਰ ਦਾ ਸਟਾਫ਼ ਉਸ ਪਰਿਵਾਰ ਨੂੰ ਇਹ ਦੱਸਦੇ ਹੋਏ ਉੱਥੋਂ ਚਲੇ ਜਾਣ ਨੂੰ ਕਹਿੰਦਾ ਹੈ, ਕਿ ਲੋਕਾਂ ਨੇ ਉਨ੍ਹਾਂ ਦੇ ਲਹਿਜ਼ੇ ਨੂੰ ਸੁਣਿਆ ਹੈ ਅਤੇ ਉਹ ਉਨ੍ਹਾਂ ਦੀ ਮੌਜੂਦਗੀ ਤੋਂ ਅਸਹਿਜ ਮਹਿਸੂਸ ਕਰ ਰਹੇ ਹਨ। ਸਿੱਖ ਪਰਿਵਾਰ ਇਹ ਸੁਣਦਾ ਹੈ ਕਿ ਉਹਨਾਂ ਦੀ ਦਿੱਖ, ਉਹਨਾਂ ਦੇ ਕੱਪੜਿਆਂ ਸਮੇਤ, ਅਤੇ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨ ਕਰਕੇ, ਉਹ "ਖਤਰਨਾਕ ਜਾਪਦੇ ਹਨ" ਅਤੇ ਸੁਰੱਖਿਆ ਲਈ ਜੋਖਮ ਹੋ ਸਕਦੇ ਹਨ।
- ਇੱਕ ਵਿਦੇਸ਼ੀ ਵਿਦਿਆਰਥੀ ਜੋ ਇੱਕ ਯੂਨੀਵਰਸਿਟੀ ਵਿੱਚ ਇੱਕ ਮਸ਼ਹੂਰ ਬਹਿਸ ਟੀਮ ਦੀ ਮੈਂਬਰ ਹੈ ਇੱਕ ਰਵਾਇਤੀ ਹੈੱਡਸਕਾਰਫ਼ ਪਹਿਨਦੀ ਹੈ। ਉਹ ਬਹਿਸ ਟੀਮ ਦੇ ਫੈਕਲਟੀ ਮੁਖੀ ਨੂੰ ਰਿਪੋਰਟ ਕਰਦੀ ਹੈ ਕਿ ਬਹਿਸ ਟੀਮ ਦੇ ਹੋਰ ਵਿਦਿਆਰਥੀਆਂ ਨੇ ਉਸ ਨੂੰ ਪਰੇਸ਼ਾਨ ਕੀਤਾ ਹੈ, ਉਸ ਨੂੰ ਅਪਮਾਨਜਨਕ ਨਾਮ ਦਿੱਤੇ ਹਨ, ਉਸ ਦੇ ਬਹਿਸ ਬਾਈਂਡਰ 'ਤੇ ਧਮਕੀ ਭਰੇ ਨੋਟ ਰੱਖੇ ਹਨ, ਅਤੇ ਉਸ ਨੂੰ ਕਿਹਾ ਹੈ ਕਿ ਜਾਂ ਤਾਂ ਉਸ ਨੂੰ ਟੀਮ ਛੱਡਣੀ ਪਵੇਗੀ ਜਾਂ ਉਸਨੂੰ ਆਪਣਾ ਹੈੱਡਸਕਾਰਫ਼ ਨਹੀਂ ਪਹਿਨਣਾ ਚਾਹੀਦਾ ਕਿਉਂਕਿ ਇਹ "ਜੱਜਾਂ ਲਈ ਧਿਆਨ ਭਟਕਾਉਣ ਵਾਲਾ" ਜਾਂ "ਉਸਨੂੰ ਬਹੁਤ ਵਿਦੇਸ਼ੀ ਦਰਸਾਉਂਦਾ ਹੈ।" ਫੈਕਲਟੀ ਮੈਂਬਰ ਇਸ ਗੱਲ ਨੂੰ ਟਾਲ ਦਿੰਦਾ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਦਾ ਅਤੇ ਵਿਦਿਆਰਥੀ ਬਹਿਸ ਨੂੰ ਛੱਡਣ ਦਾ ਫੈਸਲਾ ਕਰਦੀ ਹੈ। ਯੂਨੀਵਰਸਿਟੀ ਨੂੰ ਆਪਣੇ ਵਿਗਿਆਨ ਅਤੇ ਤਕਨਾਲੋਜੀ ਪ੍ਰੋਗਰਾਮਾਂ ਲਈ DHS ਤੋਂ ਫੰਡ ਪ੍ਰਾਪਤ ਹੁੰਦੇ ਹਨ।
1 ਜਦੋਂਕਿ ਟਾਈਟਲ VI ਧਾਰਮਿਕ ਭੇਦਭਾਵ ਨੂੰ ਵਰਜਿਤ ਨਹੀਂ ਕਰਦਾ ਹੈ, ਪਰ ਕਈ ਹੋਰ ਕਾਨੂੰਨੀ ਅਧਾਰਟੀਆਂ DHS ਸੰਘੀ ਆਰਥਿਕ ਸਹਾਇਤਾ ਦੇ ਪ੍ਰਾਪਤਕਰਤਾਵਾਂ ਨਾਲ ਧਰਮ ਦੇ ਆਧਾਰ ਤੇ ਭੇਦਭਾਵ ਕੀਤੇ ਜਾਣ ਨੂੰ ਵਰਜਿਤ ਕਰਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
- ਰੌਬਰਟ ਟੀ. ਸਟਾਫਰਡ ਆਪਦਾ ਵੇਲੇ ਰਾਹਤ ਅਤੇ ਐਮਰਜੈਂਸੀ ਸਹਾਇਤਾ ਅਧਿਨਿਯਮ (ਸਟਾਫਰਡ ਅਧਿਨਿਯਮ) ਦਾ ਸੈਕਸ਼ਨ 308, 42 U.S.C. § 5151, ਅਤੇ ਸਟਾਫਰਡ ਅਧਿਨਿਯਮ ਦਾ ਸੈਕਸ਼ਨ 309, 42 U.S.C. § 5152, ਜੋ ਕਿ ਨਸਲ, ਰੰਗ, ਧਰਮ, ਕੌਮੀਅਤ, ਲਿੰਗ, ਉਮਰ, ਅਪਾਹਜਤਾ, ਅੰਗਰੇਜ਼ੀ ਮੁਹਾਰਤ, ਜਾਂ ਆਪਦਾ ਪ੍ਰਤੀਕਿਰਿਆ ਜਾਂ ਬਹਾਲੀ ਦੀਆਂ ਕੋਸ਼ਿਸ਼ਾਂ ਵਿੱਚ ਆਰਥਿਕ ਸਥਿਤੀ ਦੇ ਅਧਾਰ ਤੇ ਵਿਤਕਰੇ ਨੂੰ ਵਰਜਿਤ ਕਰਦਾ ਹੈ। FEMA OER ਸਟਾਫਰਡ ਅਧਿਨਿਯਮ ਦੀ ਉਲੰਘਣਾਵਾਂ ਨੂੰ ਲਾਗੂ ਕਰਦਾ ਹੈ ਅਤੇ ਇਹ ਨਿਰਧਾਰਤ ਕਰਨ ਲਈ ਕਿ ਪ੍ਰਾਪਤਕਰਤਾ ਅਤੇ ਉਪ-ਪ੍ਰਾਪਤਕਰਤਾ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਜ਼ਿੰਮੇਵਾਰ ਹੈ ਕਿ ਕੀ ਪ੍ਰਾਪਤਕਰਤਾ ਲਾਗੂ ਹੋਣ ਵਾਲੇ ਨਾਗਰਿਕ ਅਧਿਕਾਰਾਂ ਦੇ ਕਾਨੂੰਨੀ ਅਥਾਰਟੀਆਂ ਦੀ ਪਾਲਣਾ ਕਰ ਰਹੇ ਹਨ।
- DHS ਵਿਨਿਯਮ 6 C.F.R. ਹਿੱਸਾ 19 ਜਿਸਦਾ ਸ਼ੀਰਸ਼ਕ "ਵਿਸ਼ਵਾਸ-ਆਧਾਰਿਤ ਸੰਸਥਾਵਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਭੇਦਭਾਵ” ਦੱਸਦਾ ਹੈ ਕਿ ਸਮਾਜਕ ਸੇਵਾ ਪ੍ਰੋਗਰਾਮਾਂ ਲਈ DHS ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ, ਸੇਵਾਵਾਂ ਪ੍ਰਦਾਨ ਕਰਨ ਜਾਂ ਅਜਿਹੀਆਂ ਸੇਵਾਵਾਂ ਨਾਲ ਸੰਬੰਧਿਤ ਆਊਟਰੀਚ ਗਤੀਵਿਧੀਆਂ ਵਿੱਚ, ਧਰਮ ਜਾਂ ਧਾਰਮਿਕ ਵਿਸ਼ਵਾਸ, ਇੱਕ ਧਾਰਮਿਕ ਵਿਸ਼ਵਾਸ ਰੱਖਣਾ, ਜਾਂ ਕਿਸੇ ਧਾਰਮਿਕ ਅਭਿਆਸ ਵਿੱਚ ਸ਼ਾਮਲ ਹੋਣ ਜਾਂ ਹਿੱਸਾ ਲੈਣ ਤੋਂ ਇਨਕਾਰ ਕਰਨ ਦੇ ਅਧਾਰ 'ਤੇ ਉਕਤ ਪ੍ਰੋਗਰਾਮ ਜਾਂ ਗਤੀਵਿਧੀ ਦੇ ਲਾਭਪਾਤਰੀ ਨਾਲ ਪੱਖਪਾਤ ਜਾਂ ਵਿਤਕਰਾ ਨਹੀਂ ਕਰਨਗੀਆਂ; ਅਤੇ ਆਮ ਤੌਰ 'ਤੇ ਪ੍ਰਾਪਤਕਰਤਾਵਾਂ ਨੂੰ ਉਹਨਾਂ ਦੇ ਲਾਭਪਾਤਰੀਆਂ ਨੂੰ ਕੁਝ ਸੁਰੱਖਿਆ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। DHS ਇਸ ਨਿਯਮ ਦੀ ਉਲੰਘਣਾ ਨੂੰ ਲਾਗੂ ਕਰਦਾ ਹੈ ਅਤੇ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਜਾਂਚ-ਪੜਤਾਲ ਕਰਨ ਲਈ ਅਧਿਕਾਰਤ ਹੈ।
2 2002 ਦੇ ਹੋਮਲੈਂਡ ਸਿਕਓਰਿਟੀ ਅਧਿਨਿਯਮ ਦੇ ਸੈਕਸ਼ਨ 705 (ਜਿਵੇਂ ਕਿ ਸੰਸ਼ੋਧਿਤ ਕੀਤਾ ਗਿਆ ਹੈ), 6 U.S.C. §345, DHS CRCL ਨੂੰ DHS ਦੇ ਆਪਣੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ, ਧਰਮ ਦੇ ਅਧਾਰ 'ਤੇ ਕੀਤੇ ਜਾਣ ਵਾਲੇ ਵਿਤਕਰੇ ਅਤੇ ਪ੍ਰੋਫਾਈਲਿੰਗ ਦੇ ਦੋਸ਼ਾਂ ਦੀ ਸਮੀਖਿਆ ਕਰਨ ਸਮੇਤ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਅਧਿਕਾਰਤ ਕਰਦਾ ਹੈ।
3 DHS ਕਾਨੂੰਨੀ ਅਥਾਰਟੀਆਂ ਲਈ ਐਂਡਨੋਟ (ਅੰਤਮ ਨੋਟ) 2 ਦੇਖੋ ਜੋ ਅਜਿਹੀਆਂ ਸ਼ਿਕਾਇਤਾਂ 'ਤੇ ਲਾਗੂ ਹੋ ਸਕਦੇ ਹਨ।
4 ਹਾਲਾਂਕਿ ਇਹ ਅਜਿਹੀਆਂ ਸਥਿਤੀਆਂ ਦੇ ਉਦਾਹਰਨ ਹਨ ਜੋ ਨਸਲ, ਰੰਗ, ਜਾਂ ਰਾਸ਼ਟਰੀ ਮੂਲ ਦੇ ਆਧਾਰ 'ਤੇ ਟਾਈਟਲ VI ਦੀ ਉਲੰਘਣਾ ਦੇ ਦੋਸ਼ਾਂ ਨੂੰ ਜਨਮ ਦੇ ਸਕਦੇ ਹਨ, ਜਿਵੇਂ ਕਿ ਐਂਡਨੋਟ (ਅੰਤਮ ਨੋਟ) 2 ਵਿੱਚ ਦੱਸਿਆ ਗਿਆ ਹੈ, ਇਨ੍ਹਾਂ ਵਿੱਚੋਂ ਹਰੇਕ ਕੇਸ, ਵਿਅਕਤੀਗਤ ਤੱਥਾਂ ਅਤੇ ਹਾਲਾਤਾਂ ਦੇ ਆਧਾਰ 'ਤੇ, ਸਟਾਫਰਡ ਅਧਿਨਿਯਮ ਅਤੇ DHS ਰੈਗੂਲੇਸ਼ਨ 6 C.F.R ਭਾਗ 19 ਸਮੇਤ ਪਰ ਇਹਨਾਂ ਤੱਕ ਹੀ ਸੀਮਤ ਨਹੀਂ, ਹੋਰ DHS ਜਾਂ ਸੰਘੀ ਕਾਨੂੰਨੀ ਅਥਾਰਟੀਆਂ ਦੀ ਉਲੰਘਣਾ ਵੀ ਹੋ ਸਕਦਾ ਹੈ।